ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸਿਹਤਮੰਦ ਰਹੋ ਤਾਂ ਰੋਜ਼ ਸੇਬ, ਸੰਤਰਾ ਅਤੇ ਪਿਆਜ਼ ਖਾਓ।
ਤੁਸੀਂ ਉਸ ਹਰ ਬੀਮਾਰੀ ਤੋਂ ਮੁਕਤ ਹੋ ਰਹੋਗੇ ਜੋ ਖੂਨ ਦੇ ਥੱਕੇ ਹੋਣ ਕਾਰਨ ਹੁੰਦੀ ਹੈ। ਤੁਹਾਡੀ
ਰੋਜ਼ਾਨਾ ਇਕ ਸੇਬ ਅਤੇ ਇਕ ਸੰਤਰੇ ਦੀ ਆਦਤ ਹੈ ਤਾਂ ਖੂਨ ਦੇ ਥੱਕੇ ਜੰਮਣ ਦੀ ਬੀਮਾਰੀ ਤੋਂ ਤੁਸੀਂ
ਮੁਕਤ ਹੋ ਜਾਓਗੇ। ਇਕ ਖਬਰ ਮੁਤਾਬਕ ਹਾਰਵਰਡ ਮੈਡੀਕਲ ਸਕੂਲ ਦੇ ਇਕ ਦਲ ਨੇ ਪਾਇਆ ਕਿ ਸੇਬ, ਸੰਤਰਾ
ਅਤੇ ਪਿਆਜ਼ 'ਚ ਰੂਟੀਨ ਨਾਮਕ ਰਸਾਇਣ ਧਮਨੀਆਂ ਅਤੇ ਸ਼ਿਰਾਵਾਂ 'ਚ ਖੂਨ ਦੇ ਥੱਕੇ ਜੰਮਣ ਤੋਂ ਰੋਕ ਸਕਦਾ
ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਰੂਟੀਨ ਕਾਲੀ ਅਤੇ ਹਰੀ ਚਾਹ 'ਚ ਵੀ ਹੋ ਸਕਦਾ ਹੈ। ਇਸਦਾ ਭਵਿੱਖ 'ਚ
ਦਿਲ ਦਾ ਦੌਰਾ ਪੈਣ ਤੋਂ ਬਚਾਉਣ ਲਈ ਇਲਾਜ 'ਚ ਇਸਤੇਮਾਲ ਹੋ ਸਕਦਾ ਹੈ। ਸ਼ੋਧਕਰਤਾਵਾਂ ਨੇ ਪਾਇਆ ਕਿ
ਰੂਟੀਨ ਰਸਾਇਣ ਨੇ ਉਸ ਖਤਰਨਾਕ ਅੰਜਾਇਮ ਨੂੰ ਰੋਕਣ 'ਚ ਮਦਦ ਕੀਤੀ ਜਿਸ ਕਾਰਨ ਖੂਨ ਦਾ ਥੱਕਾ ਜੰਮਦਾ
ਹੈ। ਪ੍ਰੋਟੀਨ ਡਾਇਸਲਫਾਇਡ ਆਈਸੋਮਰੇਜ (ਪੀ. ਡੀ. ਆਈ.) ਨਾਮਕ ਦਾ ਇਹ ਅੰਜਾਇਮ ਬੇਹੱਦ ਤੇਜ਼ੀ ਨਾਲ
ਅਸਰ ਕਰਦਾ ਹੈ ਜਿਸ ਨਾਲ ਧਮਨੀਆਂ ਅਤੇ ਸ਼ਿਰਾਵਾਂ 'ਚ ਖੂਨ ਦਾ ਥੱਕਾ ਜੰਮਦਾ ਹੈ। ਵਿਗਿਆਨਿਕਾਂ ਨੇ
ਕੰਪਿਊਟਰ 'ਤੇ ਵਿਗਿਆਨਿਕ ਮਾਡਲਾਂ ਦਾ ਇਸਤੇਮਾਲ ਕਰਦੇ ਹੋਏ ਪੀ. ਡੀ. ਆਈ. ਨੂੰ ਰੋਕਣ ਲਈ ਰੂਟੀਨ
ਸਮੇਤ 500 ਵੱਖ-ਵੱਖ ਰਸਾਇਣਾਂ ਦੀ ਸਮਰੱਥਾ ਦੀ ਜਾਂਚ ਕੀਤੀ। ਉਨ੍ਹਾਂ ਨੇ ਰੂਟੀਨ ਨੂੰ ਸਭ ਤੋਂ ਵੱਧ
ਕਾਰਗਰ ਪਾਇਆ।