Archive

Pages

ਵਿਗਿਆਨੀਆਂ ਨੇ ਲੱਭਿਆ ਬਿਨਾਂ ਖਾਧੇ ਜਿਊਂਦਾ ਰਹਿਣ ਵਾਲਾ ਜੀਵਾਣੂ

ਸਾਡੇ ਲਈ ਇਕ ਦਿਨ ਭੁੱਖਾ ਰਹਿਣਾ ਕਿੰਨਾ ਮੁਸ਼ਕਿਲ ਹੁੰਦਾ ਹੈ ਪਰ ਕੋਈ ਅਜਿਹਾ ਵੀ ਹੈ ਜਿਸਨੇ ਪਿਛਲੇ 8.6 ਕਰੋੜ ਸਾਲਾਂ ਤੋਂ ਕੁਝ ਵੀ ਨਹੀਂ ਖਾਧਾ ਹੈ। ਦਰਅਸਲ, ਵਿਗਿਆਨੀਆਂ ਨੇ ਪ੍ਰਸ਼ਾਂਤ ਮਹਾਸਾਗਰ ਦੇ ਤਲ ਵਿਚ ਕੁਝ ਅਜਿਹੇ ਜੀਵਾਣੂ ਲੱਭੇ ਹਨ ਜਿਨ੍ਹਾਂ ਨੂੰ ਜਿਊਂਦੇ ਰਹਿਣ ਲਈ ਭੋਜਨ ਦੀ ਲੋੜ ਨਹੀਂ ਹੁੰਦੀ। ਵਿਗਿਆਨੀਆਂ ਨੇ ਪ੍ਰਸ਼ਾਂਤ ਗ੍ਰੇ ਦੇ ਤਲ ਵਿਚ ਇਕ ਨਰਮ ਲਾਲ ਕਲੇਅ ਵਿਚੋਂ ਇਸ ਜੀਵਾਣੂ ਨੂੰ ਲੱਭਿਆ ਹੈ। ਇਸ ਜੀਵਾਣੂ ਨੂੰ ਜਿਊਂਦਾ ਰਹਿਣ ਲਈ ਬਹੁਤ ਘੱਟ ਮਾਤਰਾ ਵਿਚ ਆਕਸੀਜਨ ਅਤੇ ਪੋਸ਼ਕਾਂ ਦੀ ਲੋੜ ਹੁੰਦੀ ਹੈ। ਪ੍ਰਸ਼ਾਂਤ ਗ੍ਰੇ ਉਹ ਥਾਂ ਹੈ ਜਿਥੇ ਮਹਾਸਾਗਰ ਵਿਚ ਡਿੱਗਣ ਵਾਲਾ ਸਾਰਾ ਅਘੁਲਣਸ਼ੀਲ ਕਚਰਾ ਜਮ੍ਹਾ ਹੁੰਦਾ ਹੈ। ਖੋਜਕਾਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਜੀਵਾਣੂਆਂ ਨੂੰ ਕਿਸੇ ਨੇ ਪਿਛਲੇ 8.6 ਕਰੋੜ ਸਾਲਾਂ ਵਿਚ ਹੱਥ ਵੀ ਨਹੀਂ ਲਗਾਇਆ ਹੈ। ਇਹ ਡਾਇਨਾਸੋਰ ਦੇ ਲਾਪਤਾ ਹੋਣ ਤੋਂ ਪਹਿਲਾਂ ਤੋਂ ਉਥੇ ਮੌਜੂਦ ਹਨ।

VISION SOLUTIONS

Harpreet Singh
9463694008