ਇਹ ਪਤਾ ਹੈ ਕਿ ਫੈਟ ਯੁਕਤ ਭੋਜਨ ਕਰਨ ਨਾਲ ਤੁਸੀਂ ਮੋਟੇ ਹੋ ਸਕਦੇ ਹੋ। ਹੁਣ ਭਾਰਤੀ ਖੋਜਕਾਰਾਂ ਦੀ
ਅਗਵਾਈ ਵਿਚ ਕੀਤੇ ਗਏ ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਰਾਤ ਨੂੰ ਦੇਰ ਨਾਲ ਭੋਜਨ ਕਰਨ ਨਾਲ
ਵੀ ਤੁਹਾਡਾ ਭਾਰ ਵਧ ਸਕਦਾ ਹੈ। ਕੈਲੀਫੋਰਨੀਆ ਵਿਚ ਸਾਲਕ ਇੰਸਟੀਚਿਊਟ ਫਾਰ ਬਾਇਓਲਾਜੀਕਲ ਸਟਡੀਜ਼ ਨੇ
ਪਾਇਆ ਕਿ ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਜਾਂ ਦੇਰ ਰਾਤ ਫਿਲਮ ਦੇਖਣ ਦੌਰਾਨ ਜਦੋਂ ਅਸੀਂ ਖਾਂਦੇ
ਹਾਂ ਤਾਂ ਇਸ ਨਾਲ ਮੋਟਾਪਾ ਵਧਣ ਦੀ ਸੰਭਾਵਨਾ ਹੁੰਦੀ ਹੈ। ਅਧਿਐਨ ਕਰਨ ਵਾਲੇ ਸਹਾਇਕ ਪ੍ਰੋਫੈਸਰ ਡਾ.
ਸਚਿਤਾਨੰਦਨ ਪਾਂਡਾ ਨੇ ਕਿਹਾ ਕਿ ਦਿਨ ਦੇ ਕੁਝ ਸਮੇਂ ਅੰਤੜੀ ਅਤੇ ਮਾਸਪੇਸ਼ੀਆਂ ਕੰਮ ਕਰਨ ਵਿਚ
ਰੁੱਝੀਆਂ ਹੁੰਦੀਆਂ ਹਨ ਜਦਕਿ ਹੋਰ ਸਮੇਂ ਵਿਚ ਉਹ ਸੁਸਤ ਅਵਸਥਾ ਵਿਚ ਹੁੰਦੀਆਂ ਹਨ।
VISION SOLUTIONS
Harpreet Singh
9463694008
VISION SOLUTIONS
Harpreet Singh
9463694008