Archive

Pages

ਲਾਭਦਾਇਕ ਹੋ ਸਕਦੀ ਹੈ ''ਫੁੱਲਾਂ ਦੀ ਕਾਸ਼ਤ ''

ਪੰਜਾਬ ਦੇ ਕਿਸਾਨਾਂ ਨੂੰ 'ਫੁੱਲਾਂ ਦੀ ਕਾਸ਼ਤ' ਵੱਲ ਵੀ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਫੁੱਲਾਂ ਦਾ ਵਪਾਰ ਵਿਸ਼ਵ ਪੱਧਰ ਤੇ ਹੰਦਾ ਹੈ।ਘਰੇਲੂ ਮੰਡੀਆਂ ਵਿੱਚ ਵੀ ਫੁੱਲਾਂ ਦੀ ਖਪਤ ਕਾਫੀ ਜ਼ਿਆਦਾ ਰਹਿੰਦੀ ਹੈ ਜਿਸ ਕਰ ਕੇ ਫੁੱਲਾਂ ਦੀ ਖੇਤੀ ਦੀਆਂ ਕਾਫੀ ਜ਼ਿਆਦਾ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਪੰਜਾਬ ਦਾ ਪੌਣ ਪਾਣੀ ਫੁੱਲਾਂ ਦੀ ਕਾਸ਼ਤ ਲਈ ਬਹੁਤ ਅਨੁਕੂਲ ਹੋਣ ਕਰਕੇ ਪੰਜਾਬ ਦੇ ਹੋਰ ਕਿਸਾਨ ਵੀਰਾਂ ਨੂੰ ਫੁੱਲਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਇਹ ਇੱਕ ਬਹੁਤ ਲਾਹੇਵੰਦ ਸੌਦਾ ਹੈ ਕਿਉਂਕਿ ਫੁੱਲਾਂ ਦੀ ਕਾਸ਼ਤ ਕਰ ਕੇ ਤਾਜੇ-ਫੁੱਲ, ਸੁਕਾਏ ਹੋਏ ਫੁੱਲ, ਫੁੱਲਾਂ ਦੇ ਬੀਜ਼, ਫੁੱਲਾਂ ਦੇ ਗੰਢੇ, ਟਿਸ਼ੂ ਕਲਚਰ ਰਾਹੀਂ ਤਿਆਰ ਜਾਂ ਗਮਲਿਆਂ ਵਿੱਚ ਵੀ ਫੁੱਲਾਂ ਦੇ ਪੌਦੇ ਤਿਆਰ ਕਰਕੇ ਵੇਚੇ ਜਾ ਸਕਦੇ ਹਨ। ਫੁੱਲਾਂ ਤੋਂ ਤਿਆਰ ਕੀਤਾ ਇਤਰ ਵੀ ਬਹੁਤ ਮਹਿੰਗਾ ਵਿਕਦਾ ਹੈ ਅਤੇ ਚੌਖਾ ਮੁਨਾਫ਼ਾ ਦੇ ਦਿੰਦਾ ਹੈ। ਪੰਜਾਬ ਵਿੱਚ ਪੈਦਾ ਕੀਤੇ ਹੋਏ ਫੁੱਲਾਂ ਦੇ ਬੀਜ਼ ਹੋਰਨਾਂ ਦੇਸ਼ਾਂ ਵਿੱਚ ਭੇਜੇ ਜਾਂਦੇ ਹਨ।

VISION SOLUTIONS
Harpreet Singh
9463694008