Archive

Pages

ਕੁਆਰ ਗੰਦਲ ਦੀ ਖੇਤੀ ਦੇ ਫਾਇਦੇ

ਅੱਜਕਲ ਦੀ ਤੇਜ਼-ਤਰਾਰ ਅਤੇ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਅਸੀਂ ਪੈਸਾ ਕਮਾਉਣ ਦੇ ਨਾਲ-ਨਾਲ ਸਿਹਤਮੰਦ ਅਤੇ ਫਿੱਟ ਵੀ ਰਹਿਣਾ ਚਾਹੁੰਦੇ ਹਾਂ। ਇਹ ਵੀ ਚਾਹੁੰਦੇ ਹਾਂ ਕਿ ਸਾਡੀ ਚਮੜੀ ਮੁਲਾਇਮ, ਆਕਰਸ਼ਕ ਅਤੇ ਕੋਮਲ ਬਣੀ ਰਹੇ। ਜੇਕਰ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਕੁਆਰ ਗੰਦਲ ਦਾ ਉਪਯੋਗ ਕਰੀਏ ਤਾਂ ਇਹ ਸੰਭਵ ਹੋ ਸਕਦਾ ਹੈ। ਕੁਆਰ ਗੰਦਲ ਦਾ ਜਨਮ ਉੱਤਰੀ ਅਫਰੀਕਾ ਵਿਚ ਹੋਇਆ ਸੀ ਅਤੇ ਅੱਜ ਇਸ ਦੀ ਵਰਤੋਂ ਦੁਨੀਆ ਦੇ ਹਰੇਕ ਕੋਨੇ ਵਿਚ ਕੀਤੀ ਜਾਂਦੀ ਹੈ। ਕੁਆਰ ਗੰਦਲ ਵਿਚ ਅਜਿਹੀ ਔਸ਼ਧੀ ਹੈ ਜੋ ਕਿ ਪੂਰੀ ਤਰ੍ਹਾਂ ਕੁਦਰਤੀ ਹੈ। ਕੁਆਰ ਗੰਦਲ ਵਿਚ ਜ਼ਰੂਰੀ ਵਿਟਾਮਿਨ, ਖਣਿਜ ਪਦਾਰਥ ਅਤੇ ਪ੍ਰੋਟੀਨ ਹੁੰਦੇ ਹਨ। ਕੁਆਰ ਗੰਦਲ ਨੂੰ "he 8erb of 9mmortality ਵੀ ਕਿਹਾ ਜਾਂਦਾ ਹੈ। ਕੁਆਰ ਗੰਦਲ ਦੁਨੀਆ ਦੇ ਸਭ ਤੋਂ ਪੁਰਾਣੇ ਪੌਦਿਆਂ ਵਿਚੋਂ ਮੰਨਿਆ ਜਾਂਦਾ ਹੈ। ਕੁਆਰ ਗੰਦਲ ਸਿਹਤ ਪੱਖੋਂ ਬਹੁਤ ਹੀ ਲਾਭਦਾਇਕ ਹੈ ਅਤੇ ਚੀਨ ਦੇ ਲੋਕਾਂ ਵਲੋਂ ਇਸ ਨੂੰ ਵੀ 8armonious Remedy ਕਿਹਾ ਜਾਂਦਾ ਹੈ। ਕੁਆਰ ਗੰਦਲ ਦੀ ਸਭ ਤੋਂ ਜ਼ਿਆਦਾ ਵਰਤੋਂ ਵਿਚ ਆਉਣ ਵਾਲੀ ਕਿਸਮ ਬਾਰਬਾਡੇਨਿਸ ਹੈ। ਕੁਆਰ ਗੰਦਲ ਦੇ ਪੌਦੇ ਨੂੰ ਧੁੱਪ ਵਿਚ ਰੱਖਣਾ ਪੈਂਦਾ ਹੈ। ਕੁਆਰ ਗੰਦਲ ਦੇ ਪੌਦੇ ਨੂੰ ਗਮਲੇ ਵਿਚ ਵੀ ਲਗਾਇਆ ਜਾ ਸਕਦਾ ਹੈ, ਕਿਉਂਕਿ ਇਸ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ। ਕੁਆਰ ਗੰਦਲ ਖੁਸ਼ਕ ਤੇ ਮਾੜੀ ਮਿੱਟੀ ਵਿਚ ਵੀ ਹੋ ਜਾਂਦਾ ਹੈ। ਕੁਆਰ ਗੰਦਲ ਦਾ ਪ੍ਰਯੋਗ ਗੁੱਦੇ ਦੇ ਰੂਪ ਵਿਚ ਵਰਤਣ ਲਈ ਟਾਹਣੀ ਦਾ ਉਪਰਲਾ ਛਿਲਕਾ ਲਾਹ ਦਿਓ। ਛਿਲਕਾ ਉਤਾਰਨ ਤੋਂ ਬਾਅਦ ਉਸ ਵਿਚੋਂ ਇਕ ਚਿੱਟੇ ਰੰਗ ਦਾ ਪਦਾਰਥ ਨਿਕਲਦਾ ਹੈ, ਜਿਸ ਨੂੰ ਅਸੀਂ ਗੁੱਦਾ ਕਹਿੰਦੇ ਹਾਂ। ਕੁਆਰ ਗੰਦਲ ਨੂੰ ਜੂਸ ਦੇ ਰੂਪ ਵਿਚ ਵਰਤਣ ਲਈ ਟਾਹਣੀ ਨੂੰ ਨਿਚੋੜ ਕੇ ਜੋ ਰਸ ਨਿਕਲਦਾ ਹੈ, ਉਸ ਦਾ ਪ੍ਰਯੋਗ ਜੂਸ ਦੇ ਰੂਪ ਵਿਚ ਹੋ ਸਕਦਾ ਹੈ। ਕੁਆਰ ਗੰਦਲ ਦੇ ਲਾਭ : 1. ਕੁਆਰ ਗੰਦਲ ਖੂਨ ਵਿਚੋਂ ਕੋਲੈਸਟ੍ਰੋਲ ਦੀ ਮਾਤਰਾ ਨੂੰ ਘਟਾ ਕੇ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰੱਖਦਾ ਹੈ। 2. ਕੁਆਰ ਗੰਦਲ ਖੂਨ ਵਿਚ ਸ਼ੂਗਰ ਦੀ ਮਾਤਰਾ ਨੂੰ ਸੰਤੁਲਿਤ ਰੱਖਦਾ ਹੈ ਅਤੇ ਟਰਾਈਗਲਿਸਰਾਈਜ਼ ਨੂੰ ਘਟਾਉਂਦਾ ਹੈ। ਸ਼ੂਗਰ ਰੋਗੀਆਂ ਲਈ ਬਹੁਤ ਲਾਭਦਾਇਕ ਹੈ। 3. ਜੇਕਰ ਇਸ ਦੇ ਰਸ ਦਾ ਸੇਵਨ ਕੀਤਾ ਜਾਵੇ ਤਾਂ ਕਬਜ਼ ਨੂੰ ਦੂਰ ਕੀਤਾ ਜਾ ਸਕਦਾ ਹੈ। 4. ਇਸ ਦੇ ਗੁੱਦੇ ਤੋਂ ਤਿਆਰ ਮਲ੍ਹਮ ਜ਼ਖ਼ਮਾਂ ਨੂੰ ਠੀਕ ਕਰਦੀ ਹੈ ਅਤੇ ਖਾਰਿਸ਼ ਲਈ ਵੀ ਇਕ ਘਰੇਲੂ ਦਵਾਈ ਹੈ। 5. ਕੁਆਰ ਗੰਦਲ ਚਮੜੀ ਨੂੰ ਮੁਲਾਇਮ ਤੇ ਤਰੋਤਾਜ਼ਾ ਰੱਖਦਾ ਹੈ.

VISION SOLUTIONS

Harpreet Singh
9463694008