ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਲਸਣ ਵਿਚ ਪਾਇਆ ਜਾਣ ਵਾਲਾ ਇਕ ਤੱਤ ਭੋਜਨ ਨੂੰ ਜ਼ਹਿਰੀਲਾ ਬਣਾਉਣ ਵਾਲੇ ਬੈਕਟੀਰੀਆ ਨਾਲ ਲੜਨ ਵਿਚ ਕਾਰਗਰ ਸਾਬਿਤ ਹੋ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਖਾਣੇ ਵਿਚ ਲਸਣ 'ਐਂਟੀ ਬਾਇਓਟਿਕ' ਦਵਾਈਆਂ ਤੋਂ ਵੀ ਜ਼ਿਆਦਾ ਅਸਰਦਾਰ ਹੁੰਦਾ ਹੈ। ਵਾਸ਼ਿੰਗਟਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਾਇਆ ਹੈ ਕਿ ਲਸਣ ਵਿਚ ਪਾਇਆ ਜਾਣ ਵਾਲਾ ਤੱਤ 'ਡਾਈਲਿਲ ਸਲਫਾਈਡ' ਵਿਸ਼ਾਣੂਆਂ ਵਲੋਂ ਬਣਾਈ ਜਾਣ ਵਾਲੀ ਜ਼ਹਿਰੀਲੀ ਪਰਤ ਨੂੰ ਤੋੜਨ ਵਿਚ ਕਾਮਯਾਬ ਹੋ ਜਾਂਦਾ ਹੈ। ਨਾਲ ਹੀ ਇਹ ਤੱਤ ਨਾ ਸਿਰਫ ਦਵਾਈਆਂ ਨਾਲੋਂ ਵੀ ਜ਼ਿਆਦਾ ਬੇਹਤਰ ਕੰਮ ਕਰਦਾ ਹੈ ਸਗੋਂ ਘੱਟ ਸਮੇਂ ਵਿਚ ਹੀ ਅਸਰ ਕਰਦਾ ਹੈ।