Archive

Pages

ਸੇਬ ਦਾ ਜੂਸ ਪੀਓ, ਕੋਲੈਸਟ੍ਰੋਲ 'ਤੇ ਕਾਬੂ ਪਾਓ

ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਮਾਹਿਰਾਂ ਵਲੋਂ ਕੀਤੀ ਗਈ ਇਕ ਖੋਜ ਅਨੁਸਾਰ ਸੇਬ ਦਾ ਜੂਸ ਪੀ ਕੇ ਕੋਲੈਸਟ੍ਰੋਲ ਨੂੰ ਕਾਬੂ ਹੇਠ ਰੱਖਿਆ ਜਾ ਸਕਦਾ ਹੈ। ਇਸ ਖੋਜ ਦੇ ਮਾਹਿਰ ਐਰਿਕ ਗਰਸ਼ਵਿਨ ਨੇ ਜਦੋਂ ਕੁਝ ਵਿਅਕਤੀਆਂ ਨੂੰ ਰੋਜ਼ਾਨਾ ਸੇਬ ਦਾ ਜੂਸ ਪਿਲਾਇਆ ਗਿਆ ਤਾਂ ਉਨ੍ਹਾਂ ਦੇ ਐੱਲ. ਡੀ. ਐੱਲ. ਕੋਲੈਸਟ੍ਰੋਲ ਵਿਚ 34 ਫੀਸਦੀ ਦੀ ਕਮੀ ਦੇਖੀ ਗਈ। ਮਾਹਿਰਾਂ ਅਨੁਸਾਰ ਇਸ ਦਾ ਕਾਰਨ ਹੈ ਸੇਬ ਵਿਚਲਾ ਤੱਤ 'ਫਿਨੋਲਸ'। ਇਹ ਰੈੱਡ ਵਾਈਨ ਵਿਚ ਵੀ ਹੁੰਦਾ ਹੈ, ਇਸੇ ਲਈ ਰੈੱਡ ਵਾਈਨ ਨੂੰ ਦਿਲ ਲਈ ਚੰਗੀ ਮੰਨਿਆ ਜਾਂਦਾ ਹੈ।