ਨਹਾਉਣ ਵਾਲੇ ਪਾਣੀ ਵਿਚ ਨਿੰਬੂ ਦਾ ਰਸ ਪਾ ਦੇਣ ਨਾਲ ਤੁਸੀਂ ਪੂਰਾ ਦਿਨ ਤਾਜ਼ਗੀ ਮਹਿਸੂਸ ਕਰੋਗੇ। ਉਂਝ ਵੀ ਠੰਡੇ ਪਾਣੀ ਨਾਲ ਨਹਾਉਣ ਨਾਲ ਮਨ ਪ੍ਰਸੰਨ ਰਹਿੰਦਾ ਹੈ ਅਤੇ ਸਰੀਰ ਦਾ ਤਾਪਮਾਨ ਘਟ ਕੇ ਠੰਡਕ ਮਿਲਦੀ ਹੈ। * ਜੇ ਪੈਰਾਂ ਵਿਚ ਜਲਨ ਹੋਵੇ ਤਾਂ ਪੈਰ ਠੰਡੇ ਪਾਣੀ ਵਿਚ ਰੱਖੋ। ਹਲਕੀ ਮਸਾਜ ਵੀ ਠੀਕ ਰਹਿੰਦੀ ਹੈ। * ਗਰਮੀ ਦੇ ਮੌਸਮ 'ਚ ਸਾਬਣ ਦੀ ਵਰਤੋਂ ਘੱਟ ਤੋਂ ਘੱਟ ਕਰੋ। ਇਸ ਦੀ ਜਗ੍ਹਾ ਸ਼ਹਿਦ ਵਾਲੇ ਸ਼ਾਵਰ ਜੈੱਲ ਦੀ ਵਰਤੋਂ ਕਰੋ। * ਜਦੋਂ ਵੀ ਬਾਹਰ ਜਾਣਾ ਹੋਵੇ, ਸਰੀਰ ਦੇ ਬਾਹਰਲੇ ਹਿੱਸਿਆਂ 'ਤੇ ਸਨਸਕ੍ਰੀਨ ਲੋਸ਼ਨ ਜ਼ਰੂਰ ਲਗਾਓ।