Archive

Pages

ਪੈਦਲ ਤੁਰੋ ਪਰ ਬੋਲੋ ਨਾ

ਕਵੀਨਜ਼ਲੈਂਡ ਯੂਨੀਵਰਸਿਟੀ ਵਲੋਂ ਕੀਤੀ ਗਈ ਇਕ ਖੋਜ ਅਨੁਸਾਰ 'ਵਾਕਿੰਗ' ਜਾਂ 'ਪੈਦਲ ਤੁਰਨਾ' ਸਿਹਤ ਲਈ ਬਹੁਤ ਫਾਇਦੇਮੰਦ ਹੈ ਪਰ ਜੇ ਤੁਰਨ ਦੇ ਨਾਲ-ਨਾਲ ਤੁਸੀਂ ਗੱਲਾਂ ਕਰ ਰਹੇ ਹੋ ਤਾਂ ਤੁਹਾਨੂੰ ਫਾਇਦੇ ਦੀ ਥਾਂ ਨੁਕਸਾਨ ਹੋ ਸਕਦਾ ਹੈ। 'ਦਿ ਆਸਟ੍ਰੇਲੀਆਨ ਨਿਊਰੋ ਸਾਇੰਸ ਸੁਸਾਇਟੀ' ਦੀ ਮੀਟਿੰਗ ਵਿਚ ਪੇਸ਼ ਇਸ ਖੋਜ ਦੇ ਮਾਹਿਰ ਮੰਨਦੇ ਹਨ ਕਿ ਇਸ ਨਾਲ ਪੇਟ ਦੀਆਂ ਮਾਸਪੇਸ਼ੀਆਂ ਤੇ ਰੀੜ੍ਹ ਦੀ ਸਥਿਰਤਾ 'ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਅੱਗੇ ਤੋਂ ਜਦੋਂ ਵੀ ਤੁਸੀਂ ਵਾਕ ਕਰੋ ਤਾਂ ਕੁਝ ਵੀ ਬੋਲੋ ਨਾ।